Monday, 3 October 2016

ਮੌਸਮ ਦੇ ਰੰਗ ਨਾਲ.............


ਮੌਸਮ  ਦੇ  ਰੰਗ  ਨਾਲ , ਜਾਂ   ਤੇਰੇ    ਖਿਆਲ  ਨਾਲ
ਦਿਲ ਗ਼ਜ਼ਲ ਗੁਣਗੁਣਾ ਰਿਹੈ, ਧੜਕਣ ਦੀ ਤਾਲ ਨਾਲ

ਉਨਾ ਹੀ ਲਿਸ਼ਕਿਆ  ਹੈ  ਇਹ, ਉਨਾ  ਹੀ ਚਮਕਿਐ
ਮੈਂ  ਪੂੰਝਿਆ   ਹੈ  ਨਾਂ   ਤੇਰਾ , ਜਿੰਨਾ  ਰੁਮਾਲ  ਨਾਲ

ਜੇ   ਹੁੰਦੀਆਂ   ਨੇ   ਖੱਟੀਆਂ, ਮਿੱਠੀਆਂ  ਵੀ ਹੁੰਦੀਐਂ
ਜੋ  ਲਗਦੀਆਂ  ਨੇ ਅੰਬੀਆਂ, ਉਮਰਾਂ ਦੀ ਡਾਲ ਨਾਲ

ਤੇਰਾ  ਤੇ   ਮੇਰਾ    ਸਾਕ    ਵੀ  ਉਨਾ   ਹੁਸੀਨ  ਹੈ
ਜਿੰਨਾ   ਹੁਸੀਨ  ਪੱਗ ਦਾ , ਗੋਰੀ  ਦੀ  ਸ਼ਾਲ  ਨਾਲ

ਰੰਗਣੇ   ਨੇ   ਜੇ  ਨਸੀਬ   ਤੂੰ , ਹੋਲੀ  ਦੇ  ਵਾਂਗਰਾਂ
ਮੱਥੇ 'ਤੇ  ਮੈਨੂੰ ਲਾ  ਜ਼ਰਾ, ਪੀਹ  ਕੇ  ਗੁਲਾਲ ਨਾਲ

ਪਾਈ  ਦੁਹਾਈ  ਉਮਰ   ਭਰ  ਜਿਹਨੇ ਪਿਆਸ ਦੀ
ਮੋੜੀ  ਨਦੀ  ਜਾਂ   ਗਈ  ਕੁੱਛੜ ਦੇ  ਬਾਲ ਨਾਲ

ਮਰਦਾਂ  ਨੇ ਜਿਹੜੇ  ਵੱਢ 'ਤੇ, ਸਿਰ  ਚੁੰਨੀਆਂ ਵਾਲੇ
ਹੁਣ ਦੇਖਿਓ ! ਇਹ ਉੱਗਦੇ  ਫਿਰ ਤੋਂ ਕਮਾਲ ਨਾਲ



No comments:

Post a Comment