ਸਾਡੀ ਵੀ
ਦਿਲਦਾਰੀ ਦੇਖੀਂ,
ਚੰਦ ਨੂੰ
ਕੱਤਿਆ ਚਾਵਾਂ
ਨਾਲ
ਰਿਸ਼ਮਾਂ ਦੇ
ਛਬਦਾਰ ਗਲੋਟੇ,
ਭਰ ਗਈ ਝੋਲ
ਦੁਆਵਾਂ ਨਾਲ
ਨਾ ਸਾਡੇ ਰੰਗਾਂ ਵਿੱਚ ਭਟਕਣ, ਨਾ ਕੋਈ ਖੁਸ਼ਬੂ ਦਾ ਦਰਪਣ
ਫਿਰ ਵੀ
ਪੱਕਿਆਂ ਬਿਰਖਾਂ
ਹੇਠੋਂ ਹੋਈਆਂ
ਸੱਤ ਬਲਾਵਾਂ
ਨਾਲ
ਉੱਚੜੀ ਬਹੁਤ
ਅਟਾਰੀ ਤੇਰੀ,
ਅੱਖ ਸਾਡੀ
ਨੱਕੇ ਤੋਂ
ਨਿਕੇਰੀ
ਕਿੰਜ ਤੱਕਦੇ,ਹਾਇ
ਕੀਕਣ ਤੱਕਦੇ,ਤੈਨੂੰ
ਅਲਪ ਵਿਧਾਵਾਂ
ਨਾਲ
ਨਾ ਹੱਥ
ਵਿੱਚ ਅੱਖਰਾਂ
ਦੀ ਡੋਈ,ਨਾ
ਸਿਰ 'ਤੇ ਫੱਕਰਾਂ
ਦੀ ਲੋਈ
ਮੇਲੇ ਵਿੱਚ
ਗੁਆਚ ਗਏ ਹਾਂ,
ਰੱਖਿਆ ਨਾ ਸਿਰਨਾਵਾਂ
ਨਾਲ
ਤੱਤੀ ਰੇਤ, ਪਿਘਲਿਆ ਸਿੱਕਾ, ਜਦ ਬਣਿਆ ਮੱਥੇ ਦਾ ਟਿੱਕਾ
ਤੱਤੀ ਰੇਤ, ਪਿਘਲਿਆ ਸਿੱਕਾ, ਜਦ ਬਣਿਆ ਮੱਥੇ ਦਾ ਟਿੱਕਾ
ਸਾਥੋਂ ਉੱਚਾ
ਹੋ ਕੇ
ਤੁਰਿਆ ,ਪੈੜਾਂ
ਦਾ ਪਰਛਾਵਾਂ
ਨਾਲ
ਤਲੀਆਂ ਉੱਤੇ
ਪਿਆਸ ਕਟੋਰਾ,ਕਿਤਿਉਂ
ਚਿੱਬਾ,ਕਿਤਿਉਂ
ਕੋਰਾ
ਵੱਸ ਵਿੱਚ
ਨਾ ਇੱਕ
ਤੁਪਕਾ ਸਾਡੇ,ਕਿੰਜ
ਨਿਭੇ ਦਰਿਆਵਾਂ
ਨਾਲ
ਤੂੰ
ਚਾਹੇਂ ਤਾਂ
ਦੀਦ ਕਰਾ
ਦੇ, ਚਾਨਣ
ਦੀ ਇੱਕ
ਤਿੱਪ ਪਿਆ
ਦੇ
ਫਿਰ ਨਾ ਲੱਭੇ ਹਸਤੀ ਮੇਰੀ, ਮਿਲਜਾਂ ਇੰਜ ਦਿਸ਼ਾਵਾਂ ਨਾਲ
No comments:
Post a Comment