ਕਿਸੇ ਦੀ ਨਾ ਸੁਣਦਾ ਇਹ ਬੇਦਰਦ ਮੌਸਮ
ਮਰ ਗਏ ਨੇ ਜਜ਼ਬੇ, ਹੋਇਐ ਸਰਦ ਮੌਸਮ
ਸਾਫ਼ ਨਾ ਦਿਸਦਾ ਚਿਹਰਾ ਦੋਸਤਾਂ ਦਾ
ਲਿਆਇਆ ਹੈ ਲੋਕੋ ! ਐਨੀ ਗਰਦ ਮੌਸਮ
ਸੁੱਕੀਆਂ ਨੇ ਟਾਹਣਾਂ ਤੇ ਗੁੰਗੀਆਂ ਨੇ ਕੋਇਲਾਂ
ਤੇ ਖੁਦ ਨੂੰ ਹੈ ਕਹਿੰਦਾ 'ਮਹਾਂਮਰਦ' ਮੌਸਮ
ਨਾ ਮਾਂ ਰੋਂਦੀ ਦੇਖੇ , ਨਾ ਭੈਣਾਂ ਦੀ ਸੁਣਦੈ
ਲਾਹ ਬੈਠੈ ਲੋਈ , ਇਹ ਬੇਪਰਦ ਮੌਸਮ
ਸੁਹਾਗਣ ਦੀ ਮਾਂਗ ਦੇ ਵਿੱਚ
ਰਾਖ ਭਰਕੇ
ਅੱਖ ਵੀ ਨਾ ਭਰਦਾ ਇਹ ਨਾਮਰਦ
ਮੌਸਮ
ਸਮਝ ਨਾ ਆਉਂਦੀ ਸ਼ਤਰੰਜ
ਦੀ ਬਾਜ਼ੀ
ਹਰ ਰੋਜ਼ ਚੱਲਦੈ ਨਵੀਂ
ਨਰਦ ਮੌਸਮ
ਅੱਗੇ ਤਾਂ ਸਰਘੀ ਨੂੰ
ਵੰਡਦਾ ਸੀ ਚਾਨਣ
ਘਰ ਘਰ ’ਚ ਵੰਡਦਾ ਹੈ ਹੁਣ ਦਰਦ ਮੌਸਮ
ਗੁਲਾਬਾਂ ਦੀ ਥਾਂ ਹੁਣ ਤਾਂ ਉੱਗਣ ਸਲੀਬਾਂ
ਕਰੂੰਬਲਾਂ ਕੱਟੇ , ਫੜੇ ਕਰਦ
ਮੌਸਮ
ਵਿਚੋਂ ਤਾਂ ਜ਼ਖ਼ਮਾਂ 'ਤੇ
ਛਿੜਕਦੈ ਮਿਰਚਾਂ
ਉੱਪਰੋਂ ਬਣਦਾ ਹੈ ਹਮਦਰਦ ਮੌਸਮ
ਇਕ ਦਿਨ ਤਾਂ ਲੱਗੂ ਨਿਆਂ ਦੀ ਕਚਹਿਰੀ
ਦੇਖਣਾ ! ਹੋਏਗਾ ਫਿਰ ਜ਼ਰਦ
ਮੌਸਮ
ਅਜੇ ਨਹੀਂਉਂ ਸੁਣਦਾ ਇਹ ਬੇਦਰਦ ਮੌਸਮ
ਖਾਲੀ ਜਜ਼ਬਿਆਂ ਤੋਂ ਠੰਢਾ ਸਰਦ ਮੌਸਮ।

No comments:
Post a Comment