Monday, 3 October 2016

ਪਤਝੜ ਵਿੱਚ ਮੁਸਕਾਉਂਦੇ ਪੱਤੇ.....


ਮੌਤ  ਦਾ  ਜਸ਼ਨ  ਮਨਾਉਂਦੇ ਪੱਤੇ,
ਪਤਝੜ ਵਿੱਚ  ਮੁਸਕਾਉਂਦੇ ਪੱਤੇ

ਲਾਲ, ਗੁਲਾਬੀ, ਕਿਤੇ  ਜਾਮਨੀ
ਰੰਗਾਂ    ਵਿੱਚ   ਨਹਾਉਂਦੇ   ਪੱਤੇ

ਆਉਂਦੀ  ਰੁੱਤ ਨੂੰ ਸਜਦਾ ਕਰਦੇ
ਨਿੱਤ ਹੀ ਸ਼ਗਨ ਮਨਾਉਂਦੇ ਪੱਤੇ

ਕਿਰਨ-ਮਕਿਰਨੀਂ ਕਿਰਦੇ ਜਾਂਦੇ
ਪੌਣ  ' ਪੈਲਾਂ  ਪਾਉਂਦੇ  ਪੱਤੇ

ਸੁੱਕ ਕੇ ਖੜ-ਖੜ ਕਰਦੇ ਫਿਰਦੇ
ਝਾਂਜਰ  ਜਹੀ ਛਣਕਾਉਂਦੇ ਪੱਤੇ

ਮਰਨ ਦੇ ਵਿੱਚ ਵੀ ਸ਼ਾਨ ਬੜੀ ਹੈ
ਲੋਕਾ  ਵੇ !  ਸਮਝਾਉਂਦੇ   ਪੱਤੇ

ਫਿਰ  ਆਵਾਂਗੇ  ਅਗਲੇ  ਮੌਸਮ 
ਚੱਲੇ   ਗੀਤ   ਸੁਣਾਉਂਦੇ   ਪੱਤੇ


No comments:

Post a Comment