ਕਦੇ ਬਿਜਲੀ, ਕਦੇ ਤਿਤਲੀ ,ਕਦੇ
ਕਚਨਾਰ ਮੇਰੀ ਗੁੱਤ
ਅਜੇ ਕਈ ਰੰਗ
ਦਿਖਾਏਗੀ, ਤੈਨੂੰ ਸਰਕਾਰ ਮੇਰੀ
ਗੁੱਤ
ਹੁਣੇ
ਕਣੀਆਂ ਵਿੱਚ ਨਾਹਤੀ ਹੇ,ਹੁਣੇ ਕਿਰਨਾਂ ਵਿੱਚ ਗੁੰਦੀ ਹੈ
ਲੈ ਫੜ
ਲੈ ਜਿਗਰ, ਕਰਦੀ ਆਈ ਮਾਰੋ-ਮਾਰ ਮੇਰੀ ਗੁੱਤ
ਤੂੰ ਉੱਠ
ਕੇ ਕਿਧਰ ਨੂੰ ਜਾਨੈਂ, ਕਿਥੋਂ ਤੱਕ ਜਾ ਸਕੇਂਗਾ ਤੂੰ?
ਵਲ੍ਹੇਟੇ
ਪਾ ਕੇ ਖਿੱਚ ਲਏਗੀ, ਤੈਨੂੰ ਦਿਲਦਾਰ ਮੇਰੀ ਗੁੱਤ
ਜਿਹੜੇ
ਕਹਿੰਦੇ ਨੇ,ਰਹਿੰਦੀ ਅਕਲ ਹੈ,ਬੱਸ ਗੁੱਤ ਦੇ ਹੇਠਾਂ
ਉਹਨਾਂ ਨੂੰ ਅਕਲ ਵੰਡੇਗੀ , ਸਰੇ-ਬਾਜ਼ਾਰ ਮੇਰੀ ਗੁੱਤ
ਜੋ ਲਾਸ਼ਾਂ ਵੱਲ ਪਿੱਠ ਕਰਕੇ, ਨੇ ਬੈਠੇ ਚੂੜੀਆਂ ਪਾ ਕੇ
ਉਨ੍ਹਾਂ ਨੂੰ ਅੱਜ ਮੁੜ ਮੁੜ ਕੇ ਰਹੀ ਵੰਗਾਰ ਮੇਰੀ ਗੁੱਤ
ਕਦੇ ਇਹ
ਲੋਗੜੀ ਦਾ ਫੁੱਲ, ਕਦੇ ਇਹ ਜਰਗ ਦਾ ਮੇਲਾ
ਖੁਸ਼ਬੂ
ਪਿਆਰ ਦੀ,ਤੇ ਗੀਤਾਂ ਦਾ ਸ਼ਿੰਗਾਰ
ਮੇਰੀ ਗੁੱਤ
ਕਦੇ ਇਹ
ਰਾਤ ਦੀ ਰਾਣੀ,ਕਦੇ ਇਹ ਸੁਬਾਹ ਦਾ ਸੂਰਜ
ਕਦੇ ਇਹ
ਦਾਜ ਦੀ ਸਾੜੀ, ਕਦੇ ਗਮਖਾਰ ਮੇਰੀ ਗੁੱਤ
ਜਦੋਂ
ਮਹਿਬੂਬ ਨੂੰ ਲੱਭਦੀ ਥਲਾਂ ਦੇ ਵਿਚ ਤੜਪਦੀ ਹੈ
ਕਲੇਜਾ
ਧੁੱਪ ਦਾ ਕਰਦੀ ਹੈ ਤਾਰ-ਤਾਰ ਮੇਰੀ ਗੁੱਤ
ਚਾਂਦੀ
ਦੇ ਕਲਿੱਪ ਲਾ ਕੇ ਨੱਚੇ ਅਮਨਾਂ ਦੇ ਵਿਹੜੇ ਵਿੱਚ
ਜੰਗ ਵਿੱਚ
ਨੱਚਦੀ ਹੈ ਬਣ ਕੇ ਇਕ ਤਲਵਾਰ ਮੇਰੀ ਗੁੱਤ
ਬੇਦਾਵਾ
ਲਿਖ ਕੇ ਆਏ ਤਾਂ,
ਇਹਨੇ ਸ਼ਮਸ਼ੀਰ ਹੋ ਜਾਣੈਂ
ਤੁਹਾਡੀ
ਹਿੱਕ
‘ਚੋਂ
ਹੋਏਗੀ ਅਰ-ਪਾਰ ਮੇਰੀ ਗੁੱਤ
ਇਹ ਖੁਦ
ਹੀ ਕਦਮ ਪੁੱਟੇਗੀ,ਇਹ ਖੁਦ ਹੀ ਪਾਏਗੀ ਮੰਜ਼ਿਲ

No comments:
Post a Comment