ਰਾਤ ਨੂੰ ਜੋ ਜਗ ਪਿਆ ਸੀ ਕਹਿਕਸ਼ਾਂ ਦੇ ਨਾਲ ਨਾਲ।
ਓਸ ਸੂਰਜ ਨੇ ਜਿਉਣੈਂ ਧੜਕਣਾਂ ਦੇ
ਨਾਲ ਨਾਲ ।
ਬੇਵਿਸਾਹੀ ਦਾ ਸਮੁੰਦਰ,
ਬੇਵਫਾਈ ਦੇ ਭੰਵਰ,
ਫੇਰ ਵੀ ਕੰਢੇ 'ਤੇ ਆਉਣੈਂ ਤਿਣਕਿਆਂ ਦੇ ਨਾਲ ਨਾਲ।
ਤੈਨੂੰ ਲੱਗੇ ਸੇਕ , ਮੈਂ ਸਾਰੀ
ਦੀ ਸਾਰੀ ਮੱਚ
ਜਾਂ,
ਇਸ ਤਰ੍ਹਾਂ ਨਿਭਣੀ ਮੁਹੱਬਤ, ਫੇਰਿਆਂ ਦੇ ਨਾਲ ਨਾਲ।
ਅਣਖ ਲਈ ਵੱਢੀ ਸੀ ਜਿਹੜੀ,ਉਸ ਕੁੜੀ ਦੀ ਲਾਸ਼’ਚੋਂ,
ਉੱਠ ਰਹੀਆਂ ਨੇ ਦੁਆਵਾਂ, ਸਿਸਕੀਆਂ ਦੇ ਨਾਲ ਨਾਲ।
ਰੋਵੇ ਦਿਲ ਤੇ ਜ਼ੇਹਨ ਹੱਸੇ, ਧੀ ਦੀ ਡੋਲੀ
ਤੋਰ ਕੇ,
ਇਸ ਤਰ੍ਹਾਂ ਵਸਦੇ ਨੇ ਹੰਝੂ, ਹਾਸਿਆਂ ਦੇ ਨਾਲ ਨਾਲ।
ਕਿਹੜਿਆਂ ਅੰਬਰਾਂ ‘ਚ ਵਸਨੈਂ, ਕੋਈ ਤਾਂ ਝਲਕਾਰ ਦੇ
ਮੈਂ ਬੜਾ ਲੱਭਿਆ ਹੈ ਤੈਨੂੰ ਤਾਰਿਆਂ
ਦੇ ਨਾਲ ਨਾਲ।
ਗ਼ਜ਼ਲ ਲਿਖਣੀ ਇੰਜ ਹੈ,ਸੋਨੇ ‘ਚੋਂ ਘੜਨੀ ਟੂੰਮ ਜਿਉਂ
ਪਿਘਲਣਾ ਪੈਂਦਾ ਹੈ , ਤਪਦੇ
ਅੱਖਰਾਂ ਦੇ ਨਾਲ ਨਾਲ।

No comments:
Post a Comment