ਜ਼ਖ਼ਮਾਂ ਦਾ ਮੇਲਾ ਹੈ ਦਿਲ ਵਿਚ,ਇਕ ਜ਼ਖਮ ਹੋਰ ਸਹੀ
ਮੇਰੀਆਂ ਅੱਖਾਂ ਨੂੰ ਅੱਥਰੂ,
ਮੇਰੇ ਹਮਦਮ ਹੋਰ ਸਹੀ
ਹਰ ਮਹਿਫ਼ਲ ਵਿਚ ਸੀ ਤੇਰਾ ਬੇਗਾਨਾਪਨ,ਮੇਰੀ ਉਮੀਦ
ਅਜੇ ਵੀ ਛੱਡਿਆ ਨਹੀਂ ਦਿਲ
, ਇਕ ਵਜ਼ਮ ਹੋਰ ਸਹੀ
ਰਾਤ ਗੂੜ੍ਹੀ ਕਾਲੀ,ਜਿਹਦਾ ਆਖਰੀ ਦਿਸਦਾ ਸਿਰਾ ਨਾ,
ਚੰਦ ਹੈ ਹੁਣ ਚੜ੍ਹਨ
ਵਾਲਾ, ਇਕ ਭਰਮ ਹੋਰ ਸਹੀ
ਹੰਝੂ ਕਰਨ ਉਦਾਸ ਤੈਨੂੰ, ਇਸ ਲਈ ਮੈਂ ਮੁਸਕੁਰਾਉਣੈਂ
ਤੇਰੇ ਹਾਸਿਆਂ ਦੀ ਖਾਤਿਰ
, ਇਕ ਕਰਮ ਹੋਰ ਸਹੀ
ਫਿਰ ਮੰਗਾਂਗੇ ਜਿਸਮ ਉਸ ਤੋਂ,ਫਿਰ ਆਵਾਂਗੇ ਤੇਰੇ ਘਰ
ਇਸ ਜਨਮ ਦੀਆਂ ਚਾਹਤਾਂ ਨੂੰ,ਇਕ ਜਨਮ ਹੋਰ ਸਹੀ
ਜਾਣਦੇ ਸਭ ਹਾਲ ਮੇਰਾ, ਤੂੰ ਹੀ ਬੱਸ ਅਣਜਾਣ ਹੈਂ
ਅੱਜ ਤੇਰੇ ਰੂਬਰੂ ਫਿਰ , ਇਕ ਨਜ਼ਮ ਹੋਰ ਸਹੀ ।

No comments:
Post a Comment