ਜਿੱਥੇ ਸੀ ਜਾਣੋਂ ਵਰਜਿਆ,
ਦਿਲ ਓਸੇ ਘਰ ਗਿਆ
ਮਿਲਿਆ ਜੋ ਪੱਥਰ ਦਾ ਸਨਮ,ਟੁੱਟਿਆ ਤੇ ਮਰ ਗਿਆ
ਪਿੰਜਰ ਪਏ ਸੀ ਖਿੱਲਰੇ , ਬਿੱਖਰੀ ਪਈ ਸੀ ਰੇਤ
ਵਾਸਨਾ ਦੇ ਹੜ੍ਹ ਦਾ
ਜਦ ਪਾਣੀ ਉਤਰ
ਗਿਆ
ਚੁੰਨੀ ‘ਚ ਬੰਨ੍ਹੀ ਅੱਗ ਦਾ ਭਾਂਬੜ ਅਜੀਬ
ਹੈ
ਠਹਿਰੀ ਹਵਾ ਤਾਂ ਬਲ ਪਿਆ, ਚੱਲੀ ਤਾਂ ਠਰ ਗਿਆ
ਰਾਤੀਂ ਜੋ ਆਪਾਂ ਬੀਜਿਆ ਸੀ
ਤਾਰਿਆਂ ਦਾ ਖੇਤ
ਸੂਰਜ ਦਾ ਘੋੜਾ ਅੱਥਰਾ ਸਾਰਾ
ਹੀ ਚਰ ਗਿਆ
ਫੋਨਾਂ ਦੀ ਰੁੱਤੇ , ਤਾਰਾਂ ਉੱਤੇ ਕਾਂ ਉਦਾਸ ਨੇ
ਗੋਰੀ ਦੇ ਚੂਰੀ ਪਾਉਣ
ਦਾ ਮੌਸਮ ਗੁਜ਼ਰ ਗਿਆ
ਪੂੰਝੇ ਮੈਂ ਹੰਝੂ ਆਪਣੇ, ਕੁਝ ਇਸ ਅਦਾ ਦੇ ਨਾਲ
ਮੇਰੀ ਤਲੀ ਦੇ ਉੱਤੇ,
ਤੇਰਾ ਨਾਂ ਨਿਖਰ ਗਿਆ
ਚਾਨਣ ਦੇ ਇਨਕਲਾਬ ਦਾ
ਇਕੋ
ਅਸੂਲ
ਹੈ
ਚਾਨਣ ਲਈ ਜੋ ਬਲ ਗਿਆ,ਚਾਨਣ‘ਚ ਰਲ ਗਿਆ।

No comments:
Post a Comment