ਸਿਰ
'ਤੇ ਪੰਡ ਚਾਅਵਾਂ ਦੀ ਚਾਈ ਫਿਰਦੀ ਹੈ
ਫੇਸਬੁਕ ਦੇ ਥਲ ’ਚੋਂ ਪੁੰਨੂ ਭਾਲ ਰਹੀ
ਇਕ
ਕੁੜੀ ਸੁਫ਼ਨੇ ਲਿਸ਼ਕਾਈ ਫਿਰਦੀ ਹੈ
ਸੋਨ-ਸੰਧੂਰੀ ਰੁੱਤ ਤੇ ਮੁੱਖ ਗੁਲਾਬ ਜਿਹਾ
ਵਾਲਾਂ ਵਿੱਚ ਤਾਰੇ ਗੁੰਦਵਾਈ ਫਿਰਦੀ ਹੈ
'ਕੱਲੀ ਬੈਠੀ ਖਿੜ ਖਿੜ ਕਰਕੇ ਹੱਸ ਪਵੇ
ਤਲੀਆਂ
'ਤੇ ਅਸਮਾਨ ਟਿਕਾਈ ਫਿਰਦੀ ਹੈ
ਚੁੰਗੀਆਂ ਭਰਦੀ ਟਿੱਬੇ ਟੋਏ ਟੱਪ ਰਹੀ
ਸਬਰਾਂ ਦੀ ਗਾਗਰ ਛਲ੍ਹਕਾਈ ਫਿਰਦੀ ਹੈ
ਕਦ ਆਊਗਾ ਇਸ਼ਕ ਭੁੰਨਾਵਣ ਪੀੜਾਂ ਨੂੰ
ਉਹ ਤਾਂ ਹੁਸਨ ਦੀ ਭੱਠੀ ਤਾਈ ਫਿਰਦੀ ਹੈ
ਇਹ
ਸੱਸੀ ਵੀ ਹੋਈ ਸ਼ੁਦਾਈ ਫਿਰਦੀ ਹੈ
ਜਿਸਨੇ ਉਹਦੇ ਦਿਲ ਵਿੱਚ ਮੋਰੀ ਕਰ ਦੇਣੀ
ਗੁੱਟ
'ਤੇ ਉਹਦਾ ਨਾਂ ਲਿਖਵਾਈ ਫਿਰਦੀ ਹੈ
ਸ਼ਾਲਾ
!
ਉਹਨੂੰ ਉਹਦਾ ਸਾਗਰ ਮਿਲ ਜਾਵੇ

No comments:
Post a Comment