ਜਿਹਦਾ ਹਰ ਅੰਗ ਜ਼ਖਮੀ ਹੈ, ਉਹ ਫਿਰ ਖੰਜਰ ਨੂੰ ਕੀ ਜਾਣੇ
ਜਿਹਦੀ ਹਰ ਰੁੱਤ ਅਗਵਾ ਹੈ, ਉਹ ਫਿਰ ਅੰਬਰ ਨੂੰ ਕੀ ਜਾਣੇ
ਜਿਹਨੂੰ ਕਾਗਾਂ ਦਗਾ ਦਿੱਤਾ, ਜਿਹਨੂੰ ਨਾਗਾਂ ਦਗਾ ਦਿੱਤਾ
ਉਹ ਰਾਣੀ ਰਾਤ ਦੀ , ਮੌਸਮ ਦੇ ਛਡਿਅੰਤਰ ਨੂੰ ਕੀ ਜਾਣੇ
ਜਿਹਦੀ ਗੱਲ੍ਹ ਉੱਤੇ ਤਾਰੇ ਟੁੱਟ ਕੇ ਹਰ ਰੋਜ਼ ਗਿਰਦੇ ਨੇ
ਉਹ ਆਪਣੀ ਪਲਕ ਦੇ ਅੰਦਰ ਚੁਭੇ ਕੰਕਰ ਨੂੰ ਕੀ ਜਾਣੇ
ਜਿਹਦੇ ਹਰ ਕਦਮ 'ਤੇ ਰੇਖਾ, ਜਿਹਦੇ ਹਰ ਬੋਲ 'ਤੇ ਪਹਿਰੇ
ਉਹ ਨਜ਼ਰਬੰਦ ਸੀਤਾ, ਮੁਲਕ ਸਵਤੰਤਰ ਨੂੰ ਕੀ ਜਾਣੇ
ਜਿਹਦੀ ਜਾਈ ਦਾ ਚੂੜਾ ਲਾਲ ਹੋਵੇ, ਖੂਨ ਵਿੱਚ ਉਹਦੇ
ਕੋਈ ਉਸ ਮਾਂ ਦੇ ਡਾਡਾਂ ਮਾਰਦੇ ਅੰਦਰ ਨੂੰ ਕੀ ਜਾਣੇ
ਜਿਹਦੇ ਸੰਧੂਰ ਉੱਤੇ ਹੋ ਜਾਏ , ਬਰਸਾਤ ਬੰਬਾਂ ਦੀ
ਉਹ ਫਿਰ ਕਵਚਾਂ ਨੂੰ ਕੀ ਸਮਝੇ,ਉਹ ਫਿਰ ਬੰਕਰ ਨੂੰ ਕੀ ਜਾਣੇ
ਜਿਹੜੀ ਦਰਦਾਂ 'ਚ ਗੁੰਨ੍ਹੀ ਹੈ, ਜਿਹੜੀ ਪੀੜਾਂ 'ਚ ਬੰਨ੍ਹੀ ਹੈ

No comments:
Post a Comment