‘ਵਾਜ ਕਿਸੇ ਨੂੰ ਮਾਰਨ ਲੱਗਿਆਂ , ਲੈ ਗਏ ਤੇਰਾ ਨਾਮ ਅਸੀਂ
ਹੋਠਾਂ ‘ਤੇ ਨਾਂ ਤੇਰਾ ਆਇਆ,
ਖੰਭ ਲੱਗ ਗਏ ਖ਼ਬਰਾਂ ਨੂੰ
ਨਿੱਤ ਨਵਾਂ ਆਪਣੇ ਮੱਥੇ 'ਤੇ , ਤੱਕਦੇ ਹਾਂ ਇਲਜ਼ਾਮ ਅਸੀਂ
ਇਸ਼ਕ ਤੇਰੇ ਵਿੱਚ ਡੂੰਘੇ ਡੁੱਬ ਕੇ , ਏਸ ਬੁਲੰਦੀ ਪਹੁੰਚੇ ਹਾਂ
ਆਪਣਾ ਨਾਂ ਵੀ ਭੁੱਲ
ਗਏ ਹਾਂ , ਹੋ ਗਏ ਹਾਂ ਬੇਨਾਮ ਅਸੀਂ
ਇਸ਼ਕ ਮੇਰਾ ਮਹਿਕਾਂ ਦੀ
ਗੰਢੜੀ, ਵਿੱਚ ਚੌਂਕ ਦੇ ਖੁੱਲ੍ਹ ਗਈ
ਹੁਣ ਇਸ ਮਹਿਕ ਨੂੰ ਬੰਨ੍ਹਦੇ ਬੰਨ੍ਹਦੇ ,ਹੋ ਗਏ ਹਾਂ ਨਾਕਾਮ ਅਸੀਂ
ਕਈ ਰਾਵਣ ਬਣ ਸੋਨ-ਮਿਰਗ, ਹੁਣ ਸਾਡੇ ਕੋਲੋਂ ਲੰਘਦੇ ਨੇ
ਜਦ ਤੋਂ ਖ਼ੁਦ ਨੂੰ ਸੀਤਾ ਮੰਨਿਆ, ਤੈਨੂੰ ਮੰਨਿਆ
ਰਾਮ ਅਸੀਂ
ਹਰ ਤਿਤਲੀ ਨੂੰ, ਹਰ ਭੌਰੇ ਨੂੰ, ਫੁੱਲ ਸੁਣਾਉਂਦੇ ਆਪਣੀ ਗੱਲ
ਜਦ ਤੋਂ ਬਾਗ ਗੁਲਾਬਾਂ ਦੇ ਵਿੱਚ ਕੱਟੀ ਹੈ ਇਕ ਸ਼ਾਮ ਵਿੱਚ ਅਸੀਂ
ਸੂਰਜ ਵਾਂਗਰ ਵਿੱਚ ਕਲਾਵੇ
ਦੇ ਨਾ ਆਇਉਂ, ਹਾਰ ਗਏ

No comments:
Post a Comment