ਹੰਝੂ ਨੈਣਾਂ ਤੋਂ ਜੁਦਾ
ਨਹੀਂ ਹੁੰਦੇ
ਤੇਰੇ ਵਾਅਦੇ ਜੋ ਵਫ਼ਾ ਨਹੀਂ ਹੁੰਦੇ
ਕਦੀ ਭੁੱਲ ਕੇ ਵੀ ਰਹਿਮ ਨਹੀਂ ਕਰਦੇ
ਸਨਮ ਲੋਕੋ ! ਖ਼ੁਦਾ ਨਹੀਂ
ਹੁੰਦੇ
ਹੱਦੋਂ ਵੱਧ ਦੁਖਾਉਂਦੇ ਨੇ ਨਿੱਤ ਸਾਨੂੰ
ਸਾਡੇ ਦਰਦ ਤਾਂ ਦਵਾ
ਨਹੀਂ ਹੁੰਦੇ
ਜ਼ਖ਼ਮ ਦੇਣ ਵਾਲੇ!ਕਦੀ ਮੱਲ੍ਹਮ ਵੀ ਬਣ
ਫ਼ਰਜ਼ ਤੈਥੋਂ ਕਿਉਂ ਅਦਾ
ਨਹੀਂ ਹੁੰਦੇ
ਕਦੀ ਵੈਣਾਂ ਦੀ 'ਵਾਜ ਵੀ ਗੂੰਜਦੀ ਏ
ਗੀਤ ਮਹਿਫ਼ਲ ‘ਚ ਸਦਾ ਨਹੀਂ ਹੁੰਦੇ
ਕੋਈ ਕੋਈ ਤਾਂ ਨਿਭਦਾ ਏ ਤੋੜ ਤੀਕਰ
ਵਾਅਦੇ ਸਾਰੇ ਹੀ ਦਗ਼ਾ ਨਹੀਂ ਹੁੰਦੇ
ਜਦ ਮਹਿਬੂਬ ਲਈ ਥਲਾਂ’ਚ ਚੱਲਣਾ ਪਏ
ਛਾਲੇ ਪੈਰਾਂ ਦੇ
ਸਜ਼ਾ ਨਹੀਂ ਹੁੰਦੇ
ਵਣਜ ਹੰਝੂਆਂ ਦਾ ਆਪ ਕਰੀਦਾ ਏ
ਹੰਝੂ ਰੱਬ ਦੀ ਰਜ਼ਾ
ਨਹੀਂ
ਹੁੰਦੇ
ਕਦੀ ਕਦੀ ਹੀ ਮਿਲਦੇ
ਨੇ ਦਿਲ ਕੋਈ
ਵਕਤ ਮਿਹਰਬਾਂ ਸਦਾ ਨਹੀਂ
ਹੁੰਦੇ
ਇਕ ਵਾਰੀ ਤਾਂ ਪਿੱਛੇ
ਨੂੰ ਦੇਖ ਮੁੜਕੇ
ਇੰਜ ਆਪਣੇ ਖ਼ਫ਼ਾ ਨਹੀਂ
ਹੁੰਦੇ ।

No comments:
Post a Comment