ਕਦੇ ਨਹੀਂ ਵਕਤ ਨੂੰ ਦਰਦਾਂ ਦਾ ਉਹ ਪਲ ਭੁੱਲਿਆ ਹੋਣਾ
ਤੇਰਾ ਹੱਸ ਕੇ ਗਲੇ ਲੱਗਣਾ , ਮੇਰਾ ਰੋ ਕੇ ਜੁਦਾ
ਹੋਣਾ
ਉਹ ਮੇਰਾ ਬੈਠ ਜਾਣਾ
ਖੋਲ੍ਹ ਕੇ ਐਵੇਂ ਕੋਈ ਪੁਸਤਕ
ਤੇ ਪੜ੍ਹਦੇ ਜਾਣਾ ਤੈਨੂੰ
ਹੀ , ਨਾ ਵਰਕਾ ਪਰਤਿਆ ਹੋਣਾ
ਮੇਰੀ ਵੰਗ ਲਾਹ ਕੇ ਤੇਰਾ ਭੰਨਣਾ ਆਪਣੀ ਹਥੇਲੀ 'ਤੇ
ਤੇ ਟੋਟਾ ਪਿਆਰ ਦਾ
ਹੋਂਠਾਂ ਵਿਚਾਲੇ ਨੱਪਿਆ
ਹੋਣਾ
ਨਦੀ ਦੇ ਵਿੱਚ ਮੇਰਾ
ਮੱਚ ਜਾਣਾ ਸਰਕੜੇ
ਵਾਂਗਰ
ਤੇ ਥਲ ਵਿੱਚ ਜਿਸਮ ਮੇਰਾ ਅੱਡੀਆਂ ਤੱਕ ਭਿੱਜਿਆ ਹੋਣਾ
ਮੇਰੇ ਨੈਣਾਂ ਦੇ ਕੰਕਰ ਦਾ, ਉਹ ਚੁਭ ਜਾਣਾ
ਤੇਰੇ ਨੈਣੀਂ
ਤੇਰਾ ਹਰ ਹੰਝੂ ਮੇਰੀ
ਪੀੜ
ਉਤੋਂ ਵਾਰਿਆ ਹੋਣਾ
ਮੁਹੱਬਤ ਧਰਤ , ਕੰਧਾਂ ਤੇ ਮੁਹੱਬਤ
ਦੀ ਹੀ ਛੱਤ ਦੇਣੀ
ਕਿਸੇ ਨਹੀਂ ਵਾਂਗਰਾਂ ਤੇਰੇ ਵਫ਼ਾ
ਨੂੰ ਵਰਤਿਆ ਹੋਣਾ
ਮਨੁੱਖਤਾ ਦਾ ਰਤਨ ਨਿੱਕਲੇ , ਨਾ ਕੋਈ ਦੇਵ ਨਾ ਦਾਨਵ
ਕਿਸੇ ਨਹੀਂ ਇਸ ਤਰ੍ਹਾਂ ਕੋਈ ਸਮੁੰਦਰ ਰਿੜਕਿਆ ਹੋਣਾ।

No comments:
Post a Comment