ਜ਼ਿੰਦਗੀ ਤਪਦੇ ਸਿਰਾਂ 'ਤੇ ਛਾਂ
ਕਰ ਦੇ
ਫੁੱਲਾਂ ਦਾ ਇਕ ਮੌਸਮ ਸਭ ਦੇ ਨਾਂ ਕਰ ਦੇ
ਮਾਂਗ ਨੂੰ ਸੰਧੂਰ ਦਾ ਵਰਦਾਨ ਦੇ ਦੇ
ਹਰ ਸੰਧੂਰੀ ਮਾਂਗ ਨੂੰ
ਫਿਰ ਮਾਂ ਕਰ ਦੇ
ਵਕਤ ਨੇ ਜਿਸ ਪੰਛੀ ਦੇ ਪਰ ਨੋਚ ਦਿੱਤੇ
ਉਹਦੇ ਪੌਂਹਚੇ ਹੇਠਾਂ ਕਹਿਕਸ਼ਾਂ ਕਰ ਦੇ
ਖੂਨ ਪੀ ਕੇ ਪਾਣੀ-ਪਾਣੀ
ਹੋਏ ਜਿਹੜੇ
ਉਹਨਾਂ ਸਭ ਦਰਿਆਵਾਂ ਨੂੰ ਝਨਾਂ ਕਰ ਦੇ
ਕੋਈ ਸਰਗਮ ਕੰਨੀਂ ਪਾ ਬਾਰੂਦ
ਦੇ ਹੁਣ
ਗੋਲੀਆਂ ਦਾ ਸ਼ੋਰ ਝਾਂਜਰਾਂ ਕਰ ਦੇ
ਜੀਣ ਦਾ ਜੇ ਹੱਕ ਹੈ ਸਭਨਾਂ ਨੂੰ ਤਾਂ ਫਿਰ
ਟੁੱਟੀਆਂ ਮੰਜੀਆਂ ਨੂੰ
ਕੁਰਸੀਆਂ ਕਰ ਦੇ
ਰੋਂਦੀਆਂ ਰੁੱਤਾਂ ਦੀ ਹੂਕ
ਸੁਣ ਜ਼ਰਾ ਤੂੰ
ਜ਼ਿੰਦਗੀ! ਓ ਜ਼ਿੰਦਗੀ! ਹੁਣ ਹਾਂ ਕਰ ਦੇ।
ਜ਼ਿੰਦਗੀ! ਓ ਜ਼ਿੰਦਗੀ! ਹੁਣ ਹਾਂ ਕਰ ਦੇ।

No comments:
Post a Comment