ਅੱਜ ਤੱਕ ਵੀ ਛੇੜੇ ਝੁਣਝੁਣੀਆਂ, ਤੇਰਾ ਨਾਂ ਲਿਖਣਾ ਮੇਰੇ ਨਾਂ ਦੇ ਕੋਲ।
ਬੁਲ੍ਹਾਂ ਵਿੱਚ ਨੱਪ ਕੇ ਮੁਸਕੁਣੀਆਂ, ਮੇਰਾ ਤੁਰ ਜਾਣਾ ਕੁੜੀਆਂ ਦੇ ਕੋਲ।
ਮੇਰੀ ਪੈੜ ਵਿੱਚ ਪੈੜ ਟਿਕਾ ਤੇਰਾ, ਫਿਰ ਤਾਜਮਹਿਲ ਵਿੱਚ ਆ ਜਾਣਾ,
ਕਦੇ ਕੋਲ ਦੀ ਹੋ ਕੇ ਲੰਘ ਜਾਣਾ, ਕਦੇ ਬਹਿ ਜਾਣਾ ਕਲੀਆਂ ਦੇ ਕੋਲ।
ਮੇਰੀ ਹਿੱਕ
'ਤੇ ਤਰਦੀ ਚੁੰਨੀ ਦਾ, ਫਿਰ ਹਿੱਲਣਾ ਅੰਦਰ ਬਾਹਰ ਨੂੰ,
ਤੇਰੀ ਅੱਖ ਦਾ ਸ਼ੀਸ਼ਾ ਰੁਕ ਜਾਣਾ,ਇਨ੍ਹਾਂ ਥਿੜਕਦੀਆਂ ਲਹਿਰਾਂ ਦੇ ਕੋਲ।
ਮੇਰਾ ਸੰਗ ਨਾਲ ਮੁੱਖ ਭੁਆ ਲੈਣਾ, ਫੁੱਲਾਂ ਤੋਂ ਰੰਗ ਚੁਰਾ ਲੈਣਾ,
ਤੇਰਾ ਹਾਸਾ ਬਿਜਲੀ ਹੋ ਜਾਣਾ, ਮੇਰੇ ਲਾਲ ਸੁਰਖ ਕੰਨਾਂ ਦੇ ਕੋਲ।
ਤੇਰਾ ਸੰਗਮਰਮਰ ਦੀ ਦੇਹਲੀ ਤੋਂ
, ਚੁਗ ਲੈਣਾ ਮਹਿਕ ਵਫਾਵਾਂ ਦੀ,
ਫਿਰ ਝਕਦਿਆਂ ਝਕਦਿਆਂ ਧਰ ਦੇਣਾ,ਮੇਰੇ ਉੱਡ ਰਹੇ ਵਾਲਾਂ ਦੇ ਕੋਲ।
ਵੱਜਣੇ ਫਿਰ ਢੋਲ ਘਟਾਵਾਂ ਦੇ
, ਘੁਲ਼ ਚੁੱਕੀਆਂ ਵਿੱਚ ਦੁਆਵਾਂ ਦੇ,
ਤੇ ਆਪਣਾ ਸਜਦਾ ਕਰ ਦੇਣਾ, ਫਿਰ ਵਸ ਰਹੀਆਂ ਕਣੀਆਂ ਦੇ ਕੋਲ।
ਆਪਾਂ ਵੀ ਇੰਜ ਬਣਾ ਲੈਣਾ ਇਕ ਹੋਰ ਮੀਨਾਰ ਮੁਹੱਬਤ
ਦਾ,

No comments:
Post a Comment